ਪਜਾਬੀ

ਬਿਨਾਂ ਜੂਏ ਦੀ ਸਮੱਸਿਆ ਵਾਲੇ ਸੁਨਹਿਰੇ ਭਵਿੱਖ ਵੱਲ ਵੇਖੋ

ਜੇ ਤੁਸੀਂ ਜਾਂ ਤੁਹਾਡਾ ਕੋਈ ਜਾਣਕਾਰ, ਦੋਸਤਾਂ ਜਾਂ ਪਰਵਾਰ ਨਾਲੋਂ ਜ਼ਿਆਦਾ ਸਮਾਂ ਜੂਏ ਉਪਰ ਲਗਾਉਂਦਾ ਹੈ, ਤਾਂ ਇਹ ਜੂਏ ਦੀ ਸਮੱਸਿਆ ਹੋ ਸਕਦੀ ਹੈ। ਜੂਏ ਦੀ ਸਮੱਸਿਆ ਦੇ ਕੁਝ ਚਿੰਨ੍ਹਾਂ ਵਿੱਚ ਸ਼ਾਮਲ ਹਨ

  • ਜੂਏ ਵਿੱਚ ਹਾਰੀ ਹੋਈ ਰਕਮ ਨੂੰ ਵਾਪਸ ਜਿੱਤਣ ਲਈ ਜੂਆ
  • ਜੂਏ ਦੇ ਬਾਰੇ ਵਿੱਚ ਝੂਠ ਬੋਲਣਾ ਜਾਂ ਪਰਦਾ ਰੱਖਣਾ
  • ਲੰਮੇ ਸਮੇਂ ਤੱਕ ਜੂਆ ਖੇਡਣਾ
  • ਅਖੀਰਲੇ ਡਾਲਰ ਦੇ ਹਾਰਨ ਤੱਕ ਜੂਆ ਖੇਡੀ ਜਾਣਾ

ਮੁਫ਼ਤ ਗੁਪਤ ਸਹਾਇਤਾ

Gambler's Help ਦੇ ਨਾਲ, ਤੁਸੀਂ ਉਹਨਾਂ ਲੋਕਾਂ ਨਾਲ ਗੱਲ ਕਰ ਸਕਦੇ ਹੋ ਜੋ ਇਹ ਸਮਝਦੇ ਹਨ ਕਿ ਤੁਸੀਂ ਕਿਹੜੇ ਹਾਲਾਤਾਂ ਵਿੱਚੋਂ ਦੀ ਲੰਘ ਰਹੇ ਹੋ। Gambler's Help ਕਈ ਪਰਕਾਰ ਦੀਆਂ ਸੇਵਾਵਾਂ ਪਰਦਾਨ ਕਰਦੀ ਹੈ ਜੋ ਜੂਏ ਦੀ ਸਮੱਸਿਆ ਨੂੰ ਸੁਲਝਾਉਣ ਵਿੱਚ ਸਹਾਇਤਾ ਕਰਦੀਆਂ ਹਨ। ਅਸੀਂ ਦੋਭਾਸ਼ੀਆ ਵੀ ਪਰਦਾਨ ਕਰਦੇ ਹਾਂ ਜੇ ਇਸ ਨਾਲ ਤੁਹਾਨੂੰ ਸਾਡੇ ਨਾਲ ਗੱਲ ਕਰਨ ਵਿੱਚ ਸੌਖ ਮਹਿਸੂਸ ਹੁੰਦੀ ਹੋਵੇ। ਸਾਡੀਆਂ ਸੇਵਾਵਾਂ ਵਿੱਚ ਸ਼ਾਮਲ ਹਨ

  • ਟੈਲੀਫ਼ੋਨ ਸਹਾਇਤਾ। ਸਾਨੂੰ ਹਫ਼ਤੇ ਦੇ ਸੱਤੇ ਦਿਨ ਫ਼ੋਨ ਕਰ ਸਕਦੇ ਹੋ।
  • ਇਕੱਲਿਆਂ ਨੂੰ ਮਸ਼ਵਰਾ। ਇਕ ਸਿੱਖਿਅਤ ਸਲਾਹਕਾਰ ਨਿੱਜੀ ਸਹਾਇਤਾ ਅਤੇ ਸਲਾਹ ਦੇ ਸਕਦਾ ਹੈ।
  • ਪਤੀ ਪਤਨੀ ਜਾਂ ਪਰਵਾਰਕ ਮਸ਼ਵਰਾ। ਦੋਸਤ ਜਾਂ ਪਰਵਾਰ ਮਦਦ ਵਾਸਤੇ ਹਾਜ਼ਰ ਰਹਿ ਸਕਦੇ ਹਨ
  • ਆਰਥਿਕ ਮਸ਼ਵਰਾ। ਅਸੀਂ ਸਮੱਸਿਆ ਵਾਲੇ ਜੁਆਰੀ ਦੀ ਪੈਸਿਆਂ ਦੀ ਸਮੱਸਿਆ ਨੂੰ ਹੱਲ ਕਰਨ ਵਿੱਚ ਸਹਾਇਤਾ ਕਰ ਸਕਦੇ ਹਾਂ

ਸਲਾਹ ਕੀ ਹੈ ?

ਸਲਾਹਕਾਰ ਗੁਪਤ ਤੌਰ ਤੇ ਕਿਸੇ ਨਾਲ ਵਿਚਾਰ ਕਰੇਗਾ ਕਿ ਉਹਨਾਂ ਨੂੰ ਕਿਹੜੀ ਚੀਜ਼ ਬਹੁਤ ਜ਼ਿਆਦਾ ਜੂਆ ਖੇਡਣ ਵੱਲੇ ਲਾਉਂਦੀ ਹੈ। ਸਲਾਹਕਾਰ ਇਹ ਵੀ ਸਲਾਹ ਦੇਵੇਗਾ ਕਿ ਕਿਵੇਂ ਇਕ ਵਿਅਕਤੀ ਆਪਣੀ ਜੂਏ ਦੀ ਸਮੱਸਿਆ ਨੂੰ ਨਜਿੱਠ ਸਕਦਾ ਹੈ। ਸਲਾਹਕਾਰ ਨਾਲ ਸਾਂਝੀ ਕੀਤੀ ਗਈ ਜਾਣਕਾਰੀ ਕਿਸੇ ਹੋਰ ਨਾਲ ਸਾਂਝੀ ਨਹੀਂ ਕੀਤੀ ਜਾਵੇਗੀ।

ਆਰਥਿਕ ਸਲਾਹਕਾਰ ਕੀ ਹੈ ?

ਆਰਥਿਕ ਸਲਾਹਕਾਰ ਜੂਏ ਕਾਰਣ ਖਡ਼੍ਹੀ ਹੋਈ ਕਿਸੇ ਵੀ ਵਿੱਤੀ ਸਮੱਸਿਆ ਬਾਰੇ ਸਲਾਹ ਦੇ ਸਕਦਾ ਹੈ। ਉਹ ਜੁਆਰੀ ਦੀ ਆਰਥਿਕ ਹਾਲਤ ਵੇਖਣਗੇ ਅਤੇ ਕਰਜ਼ੇ ਵਿੱਚੋਂ ਬਾਹਰ ਨਿਕਲਣ ਵਾਸਤੇ ਸਭ ਤੋਂ ਵਧੀਆ ਉਪਲਬਧ ਤਰੀਕੇ ਸੁਝਾਉਣਗੇ।

ਆਰਥਿਕ ਸਲਾਹਕਾਰ ਨੂੰ ਲੈਣਦਾਰਾਂ ਨਾਲ ਵਰਤਣ ਦਾ ਤਜ਼ਰਬਾ ਹੁੰਦਾ ਹੈ ਅਤੇ ਬੈਂਕਾਂ, ਵਿੱਤੀ ਕੰਪਨੀਆਂ ਤੇ ਮਕਾਨ ਮਾਲਕਾਂ ਦੇ ਨਾਲ ਨਾਲ, ਗੈਸ, ਬਿਜਲੀ, ਪਾਣੀ ਅਤੇ ਟੈਲੀਫ਼ੋਨ ਕੰਪਨੀਆਂ ਦੇ ਬਿੱਲ ਦੇਣ ਦੀ ਵਿਵਸਥਾ ਦਾ ਇੰਤਜਾਮ ਵੀ ਕਰ ਸਕਦੇ ਹਨ। ਇਹ ਵਿੱਤੀ ਸਹਾਇਤਾ ਸਕੀਮਾਂ ਅਤੇ ਹੋਰ ਸੰਸਥਾਵਾਂ ਜੋ ਕਿ ਸਹਾਇਤਾ ਕਰਨ ਦੇ ਯੋਗ ਹਨ ਬਾਰੇ ਵੀ ਜਾਣਕਾਰੀ ਦੇ ਸਕਦੇ ਹਨ।

ਜਿੰਨ੍ਹਾਂ ਤੁਸੀਂ ਸੋਚਦੇ ਹੋ ਤੁਹਾਡਾ ਅਗਲਾ ਕਦਮ ਉਸ ਤੋਂ ਸੌਖਾ ਹੈ

ਸਮੱਸਿਆ ਦਾ ਸਾਹਮਣਾ ਕਰੋ ਅਤੇ ਫ਼ੋਨ ਚੁੱਕੋ। Gambler's Help ਨੂੰ ਫ਼ੋਨ ਕਰੋ। ਜੇ ਤੁਸੀਂ ਸਾਡੇ ਨਾਲ ਪੰਜਾਬੀ ਵਿੱਚ ਗੱਲ ਕਰਨਾ ਚਾਹੁੰਦੇ ਹੋ, ਅਸੀਂ ਦੋਭਾਸ਼ੀਆ ਪਰਦਾਨ ਕਰ ਸਕਦੇ ਹਾਂ। ਇਹ ਸੇਵਾ ਮੁਫ਼ਤ ਹੈ।

Gambler's Help ਨੂੰ 1800 858 858 ਉਪਰ ਫ਼ੋਨ ਕਰੋ, ਜਾਂ www.gamblinghelponline.org.au ਉਪਰ ਜਾਓ।

ਸਿਰਫ ਉੱਚਾ ਸੁਣਨ ਵਾਲੇ ਹੀ TTY 1800 777 706 ਉਪਰ ਫ਼ੋਨ ਕਰਨ problemgambling.vic.gov.au

ਪੰਜਾਬੀ ਵਿੱਚ ਬਰੌਸ਼ਰ ਡਾਊਨਲੋਡ ਕਰੋ। (800 PDF)

Download the English version of the Punjabi brochure above 'Face a brighter future without problem gambling' (800 PDF)

 


Main Navigation